Search in Videos, Members, Events, Audio Files, Photos and Blogs Search

Punjabi Christian Fellowship|United States

BE PARTNER WITH US TO REACH THE PUNJABI WORLD IN THE WORLD www.punjabichristianfellowship.org


My Prayer

1 I lift up my eyes to you, to you whose throne is in heaven. 2 As the eyes of slaves look to the hand of their master, as the eyes of a maid look to the hand of her |more

Join in Prayer

Kids Pastor

Youth Pastor

Worship Pastors

Staff Members

Senior Pastors

Leadership Members

Associate Pastors

Members

Member of

Community ads

My Blog

«back

"ਮੁਕਤੀ ਦਿਲਾਏ ਯਿਸ਼ੂ ਨਾਮੁ" ਦਿਸੰਬਰ 04, 2018

Dec 04, 2018

32 Views
     (0 Rating)

 

"ਮੁਕਤੀ ਦਿਲਾਏ ਯਿਸ਼ੂ ਨਾਮੁ" ਦਿਸੰਬਰ 04, 2018

"ਯਹੋਵਾਹ ਦੇ ਭੈ ਵਿਚ ਪੱਕਾ ਭਰੋਸਾ ਹੈ ਅਤੇ
ਉਹ ਪੁੱਤਰਾਂ ਲਈ ਪਨਾਹ ਦਾ ਥਾਂ ਹੈ" |
(ਜ਼ਬੂਰ 89:1)
ਪੁੱਤਰ ਮੈਂ ਸਦਾ ਤੇਰੇ ਸੰਗ ਹਾਂ ਅਤੇ ਤੈਨੂ ਆਪਣੇ ਚਾਨਣ ਦੀਆਂ ਸੁਨਹਰੀ ਕਿਰਨਾ ਵਿੱਚ ਸਮੇਟੀ ਰੱਖਦਾ ਹਾਂ ਕਿਓੰਕੇ ਮੈਂ ਤੈਨੂ ਪਿਆਰ ਕਰਦਾ ਹਾਂ। ਪੁੱਤਰ ਮੈਂ ਤੇਰੇ ਮਨ ਦੀ ਕਿਸੇ ਭੀ ਸੋਚ ਤੋਂ ਅਣਜਾਨ ਨਹੀਂ ਹਾਂ। ਯਾਦ ਰੱਖ ਕਿ ਮੈਂ ਅੰਨੰਤ ਪਰਮੇਸ਼ਵਰ ਹਾਂ ਅਤੇ ਮੈਂ ਤੈਨੂ ਇੰਨਾ ਪਿਆਰ ਕਰਦਾ ਹਾਂ ਜਿਵੇਂ ਸ੍ਰਿਸ਼ਟੀ ਵਿੱਚ ਕੇਵਲ ਅਸੀਂ ਦੋਵੇਂ ਹੀ ਹੋਈਏ। ਤੂੰ ਮੇਰੇ ਨਾਲ ਨਾਲ ਸਾਂਝੇ ਪਿਆਰ ਦੇ ਕਦਮ ਚੱਲ ਅਤੇ ਮੇਰੀ ਸਰਵਉਚ ਮਹਿਮਾ ਦਾ ਅਨੰਦੁ ਮਾਣ। ਮੈਂ ਤੇਰਾ ਪ੍ਰਮੇਸ਼ਵਰ ਹਾਂ ਪਰ ਮੈਂ ਤੇਰਾ ਨਿਜੀ ਦੋਸਤ ਭੀ ਹਾਂ। ਪੁੱਤਰ ਮੈ ਤੇਰੀ ਬੁੱਧੀ ਨੂੰ ਇਸ ਤਰਾਂ ਬਣਾਇਆ ਹੈ ਕਿ ਤੂੰ ਮੈਨੂ ਆਪਣਾ ਪ੍ਰਮੇਸ਼ਵਰ ਅਤੇ ਨਿਜੀ ਦੋਸਤ ਇੱਕੋ ਵੇਲੇ ਸਮਝ ਸਕੇਂ।
ਪੁੱਤਰ ਮਨੁੱਖੀ ਦਿਮਾਗ ਦੀ ਬਣਤਰ ਬਹੁਤ ਅਦਭੁਤ ਹੈ ਅਤੇ ਇਹ ਮੈਨੂ ਜਾਣਨ ਦਾ ਸਮਰਥ ਰੱਖਦੀ ਹੈ ਪਰ ਬਹੁਤ ਥੋੜੇ ਜਿਹੇ ਲੋਕ ਇਸ ਨੁ ਮੇਰੇ ਰਹੱਸਿਆਂ ਨੂ ਜਾਣਨ ਲਈ ਵਰਤਦੇ ਹਨ। ਮੈਂ ਆਤਮਾ, ਸ਼ਬਦ ਅਤੇ ਰਚਨਾ ਰਾਹੀਂ ਸਦਾ ਤੁਹਾਡੇ ਨਾਲ ਵਾਰਤਾਲਾਪ ਕਰਦਾ ਰਹਿੰਦਾ ਹਾਂ। ਕੇਵਲ ਤੁਸੀਂ ਮਨੁੱਖ ਮੇਰੇ ਵਾਰਤਾਲਾਪ ਨੂ ਸਮਝਣ ਦਾ ਅਤੇ ਮੈਨੂ ਉੱਤਰ ਦੇਣ ਦਾ ਸਮਰਥ ਰੱਖਦੇ ਹੋ ਕਿਓੰਕੇ ਤੁਸੀਂ ਮੇਰੇ ਵਲੋਂ ਮੇਰੇ ਆਪਣੇ ਹੱਥਾਂ ਨਾਲ ਮੇਰੇ ਆਪਣੇ ਸਰੂਪ ਵਿੱਚ ਸਾਜੇ ਗਏ ਹੋ।
ਪੁੱਤਰ ਮੇਰੇ ਅਤੇ ਤੇਰੇ ਰਿਸ਼ਤੇ ਵਿੱਚ ਦੀ ਸਾਂਝ ਅਤੇ ਗਹਿਰਾਈ ਵਾਰੇ ਕੀ ਤੂੰ ਕਦੀ ਸੋਚਿਆ ਹੈ? ਮੈਂ ਤੈਨੂ ਕਦੀਂ ਭੀ ਤਿਆਗ ਨਹੀ ਸਕਦਾ ......... ਮੈਂ ਤੈਨੂੰ ਦਿਨ ਰਾਤ ਲੱਭਦਾ ਹਾਂ ............ ਤੂੰ ਆ ਮੁੜ ਆ ....
"ਮੈਥੋਂ ਮੰਗ
ਅਤੇ ਮੈਂ ਕੌਮਾਂ ਤੇਰੀ ਮੀਰਾਸ, ਅਤੇ
ਧਰਤੀ ਦੇ ਕੰਢੇ
ਤੇਰੀ ਮਿਲਖ ਕਰ ਦਿਆਂਗਾ" |
(ਜ਼ਬੂਰ 2:8)
ਵਚਨ: ਕਹਾਉਤਾਂ 14:26, ਜ਼ਬੂਰ 34:4 -7, 2 ਪਤਰਸ 1:16 -17, ਯੁਹੰਨਾ 17:3, ਜ਼ਬੂਰ 139:14, 2:8 ਅਤੇ 89:1
www.punjabichristianfellowship.org