Search in Videos, Members, Events, Audio Files, Photos and Blogs Search

Punjabi Christian Fellowship|United States

BE PARTNER WITH US TO REACH THE PUNJABI WORLD IN THE WORLD www.punjabichristianfellowship.org


My Prayer

1 I lift up my eyes to you, to you whose throne is in heaven. 2 As the eyes of slaves look to the hand of their master, as the eyes of a maid look to the hand of her |more

Join in Prayer

Kids Pastor

Youth Pastor

Worship Pastors

Staff Members

Senior Pastors

Leadership Members

Associate Pastors

Members

Member of

Community ads

My Blog

«back

"ਮੁਕਤੀ ਦਿਲਾਏ ਯਿਸ਼ੂ ਨਾਮੁ" ਦਿਸੰਬਰ 06, 2018

Dec 06, 2018

142 Views
     (0 Rating)

 

"ਮੁਕਤੀ ਦਿਲਾਏ ਯਿਸ਼ੂ ਨਾਮੁ" ਦਿਸੰਬਰ 06, 2018 
ਨਵੀਂ ਲਹੂ ਦੀ ਵਾਚਾ ਪ੍ਰਭੂ ਦਾ ਅਨੋਖਾ ਪ੍ਰੇਮ 
ਉਸ ਨੇ ਆਪਣੀ ਪਰਜਾ ਦੇ ਲਈ ਨਿਸਤਾਰਾ ਘੱਲਿਆ;
ਉਸ ਨੇ ਆਪਣੇ ਨੇਮ ਦਾ ਸਦਾ ਦੇ ਲਈ ਹੁਕਮ ਘੱਲਿਆ |
ਉਸ ਦਾ ਨਾਮੁ ਪਵਿੱਤਰ ਤੇ ਭੈ-ਦਾਇਕ ਹੈ |
(ਜ਼ਬੂਰ 111:9)
ਪਰਮੇਸ਼ਵਰ ਦੇ ਵਿਸ਼ਵਾਸੀਓ, ਹੁਣ ਤੁਸੀਂ ਲਹੂ ਦੀ ਨਵੀਂ ਵਾਚਾ ਵਿੱਚ ਅਨੰਦ ਕਰੋ | ਇਹ ਵਿਸ਼ਵਾਸੀਆਂ ਦੇ ਲਈ ਪਰਮੇਸ਼ਵਰ ਦੇ ਆਨੰਦ ਵਿੱਚ ਜਾਣ ਦਾ ਰਾਹ ਹੈ ਅਤੇ ਪਿਤਾ ਵਲੋਂ ਲੇਲੇ ਦੇ ਵਿਆਹ ਦੀ ਦਾਵਤ ਵਿੱਚ ਭਾਗੀਦਾਰ ਹੋਣ ਦਾ ਸੱਦਾ ਹੈ | ਪਰਮੇਸ਼ਵਰ ਦੇ ਸੰਤ ਇਸ ਲਹੂ ਦੀ ਵਾਚਾ ਦੇ ਮੁੱਢ ਤੋਂ ਅਰਥਾਤ ਉਦੋਂ ਤੋਂ ਜਦੋਂ 'ਸਰਗੀ ਦਾ ਤਾਰਾ' ਵੀ ਅਜੇ ਸਥਿਰ ਨਹੀਂ ਕੀਤਾ ਗਿਆ ਸੀ, ਬੰਨੀ ਗਈ ਹੋਣ ਕਾਰਣ ਆਨੰਦਿਤ ਹਨ | ਪ੍ਰਭੂ ਦੇ ਸੰਤ ਮੁੱਢੋਂ ਇਸ ਨਵੀਂ ਵਾਚਾ ਵਿੱਚ ਧਿਆਨ ਲਗਾਂਦੇ ਆਏ ਹਨ ਤਾਂ ਜੁ ਉਹ ਮਸੀਹ ਦੀ ਸੰਗਤਿ ਦਾ ਆਨੰਦ ਮਾਣ ਸਕਣ |
ਕੰਨ ਲਾਓ ਅਤੇ ਮੇਰੇ ਵਲ ਆਓ,
ਸੁਣੋ ਤੇ ਤੁਹਾਡੀ ਜਾਨ ਜਿਉਂਦੀ ਰਹੇਗੀ,
ਅਤੇ ਮੈਂ ਤੁਹਾਡੇ ਨਾਲ ਇੱਕ ਅਨੰਤ ਨੇਮ ਬੰਨਾਗਾ
ਅਰਥਾਤ ਦਾਊਦ ਦੀਆਂ
ਸੱਚੀਆਂ ਦਿਆਲਗੀਆਂ ਦਾ |
(ਜ਼ਬੂਰ 55:3)
ਪਰਮੇਸ਼ਵਰ ਦੇ ਸੰਤ ਅਨੰਦ ਦਾ ਉਤਸਵ ਮਨਾਦੇ ਹਨ ਕਿਓਂਕਿ ਨਵੀਂ ਵਾਚਾ ਬੰਨੀ ਗਈ ਹੈ, ਉਸ ਨੂੰ ਮੁਹਰਬੰਦ ਕੀਤਾ ਗਿਆ ਹੈ ਅਤੇ ਦਯਾਲੁ ਪਰਮੇਸ਼ਵਰ ਨੇ ਆਪਣੇ ਘਰ ਦਾ ਰਸਤਾ ਸਾਡੇ ਲਈ ਖੋਲਿਆ ਹੈ | ਸਾਡੇ ਹਿਰਦੇ ਅਨੰਦ ਦੀ ਭਰਪੂਰਿ ਨਾਲ ਉਛਲਦੇ ਹਨ ਕਿਓਂਕਿ ਨਵੀਂ ਵਾਚਾ ਸਮੇ ਦੀ ਹੱਦ ਤੋਂ ਰਹਿਤ ਅਤੇ ਅਨੰਤਕਾਲ ਦੀ ਚੱਟਾਨ ਵਾਂਗ ਹੈ |
ਅਸੀਂ ਵਾਚਾ ਦੀ ਸੰਪੂਰਨਤਾ ਦੇ ਕਾਰਣ ਅਨੰਦਿਤ ਹਾਂ ਕਿਓਂਕਿ ਸਾਨੂੰ ਵਿਸ਼ਵਾਸੀਆਂ ਨੂੰ ਪ੍ਰਭੂ ਦੇ ਘਰ ਦੇ ਸਾਰੇ ਸੁਖ ਪ੍ਰਾਪਤ ਹੋਣਗੇ | ਅਸੀਂ ਪਿਤਾ ਦੀ ਸੰਗਤ ਵਿੱਚ ਮਸੀਹ ਦੇ ਨਾਲ ਹੀ ਹੋਵਾਂਗੇ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੋਵਾਂਗੇ ਅਤੇ ਸੁਰਗ ਸਾਡਾ ਘਰ ਹੋਵੇਗਾ | ਅਸੀਂ ਉਸ ਦੇ ਵਾਰਿਸ ਹੋਵਾਂਗੇ ਅਤੇ ਪਰਮੇਸ਼ਵਰ ਦੀ ਸਦਾ ਦੀ ਸੁਰਖਿਆ ਵਿੱਚ ਰਹਾਂਗੇ | 

ਪ੍ਰਭੂ ਦੇ ਪ੍ਰੇਮ ਦਾ ਖਜਾਨਾ ਵਾਰੇ ਸੋਚਦਿਆਂ ਹੀ ਸਾਡੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਹੈ ਜੋ ਪਵਿੱਤਰ ਵਚਨ ਵਿੱਚ ਦੱਸਿਆ ਗਿਆ ਹੈ ਕਿ ਪਰਮੇਸ਼ਵਰ ਦੇ ਘਰ ਦੇ ਸਾਰੇ ਉਪਹਾਰ ਸਾਡੇ ਲਈ ਉਪਲਬਦ ਹੋਣਗੇ | 
ਇਸ ਤੋਂ ਭੀ ਵੱਧ ਇਹ ਕਿ ਅਸੀਂ ਪਰਮੇਸ਼ਵਰ ਦੇ ਲੋਕ ਪਰਮੇਸ਼ਵਰ ਨਾਲ ਮਹਿਮਾ ਵਿੱਚ ਸੰਗਤ ਕਰਾਂਗੇ | ਅਸੀਂ ਜਾਣਦੇ ਹਾਂ ਕਿ ਨਵੀਂ ਵਾਚਾ ਦੇ ਆਉਣ ਨਾਲ ਮੂਸਾ ਦਾ ਪੁਰਾਣਾ ਵਿਧਾਨ ਨਿਰਸਤ ਹੋ ਗਿਆ ਅਤੇ ਅਸੀਂ ਉਸ ਦਿਆਂ ਬੰਦਨਾ ਤੋਂ ਮੁਕਤ ਹੋ ਗਏ ਹਾਂ | ਹੁਣ ਅਸੀਂ ਮਸੀਹ ਦੀ ਦਯਾ ਅਤੇ ਪ੍ਰੇਮ ਦੇ ਭਾਗੀਦਾਰ ਹਾਂ ਕਿਓਂਕਿ ਯਿਸ਼ੂ ਨੇ ਸਾਡੇ ਗੁਨਾਹਾਂ ਦੇ ਕਾਰਣ ਸਾਡੇ ਉੱਤੇ ਆਈ ਮਿਰਤੁ ਦੀ ਸਜ਼ਾ ਨੂੰ ਆਪਣੇ ਉੱਤੇ ਲੈ ਲਿਆ ਅਤੇ ਉਹ ਸਾਡਾ ਬੱਟਾ ਬਣ ਕੇ ਸਲੀਵ ਉੱਤੇ ਮਰਿਆ ਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਿਆ | ਇਸ ਤਰਾਂ ਉਸ ਨੇ ਮਿਰਤੁ ਨੂੰ ਸਦਾ ਦੀ ਮਾਤ ਦਿੱਤੀ ਅਤੇ ਆਪਣੀ ਪਵਿੱਤਰਤਾ ਸਾਨੂੰ ਦੇ ਕੇ ਸਾਨੂੰ ਸਦਾ ਦਾ ਜੀਵਨ ਦਿੱਤਾ | ਉਸ ਦੀ ਪਵਿੱਤਰਤਾ ਮਿਲਣ ਨਾਲ ਸਾਨੂੰ ਅਨੰਤਕਾਲ ਦਾ ਨਵਾਂ ਜਨਮ/ ਜੀਵਨ ਮਿਲ ਗਿਆ |
ਯਹੋਵਾਹ ਦਾ ਧੰਨਵਾਦ ਕਰੋ
ਜੋ ਉਹ ਭਲਾ ਹੈ,
ਅਤੇ ਉਸ ਦੀ ਦਯਾ ਸਦਾ ਦੀ ਹੈ |
 (ਜ਼ਬੂਰ 136:1)
www.punjabichristianfellowship.org