Search in Videos, Members, Events, Audio Files, Photos and Blogs Search

Punjabi Christian Fellowship|United States

BE PARTNER WITH US TO REACH THE PUNJABI WORLD IN THE WORLD www.punjabichristianfellowship.org


My Prayer

1 I lift up my eyes to you, to you whose throne is in heaven. 2 As the eyes of slaves look to the hand of their master, as the eyes of a maid look to the hand of her |more

Join in Prayer

Kids Pastor

Youth Pastor

Worship Pastors

Staff Members

Senior Pastors

Leadership Members

Associate Pastors

Members

Member of

Community ads

My Blog

«back

"ਮੁਕਤੀ ਦਿਲਾਏ ਯਿਸ਼ੂ ਨਾਮੁ" ਦਿਸੰਬਰ 07, 2018

Dec 07, 2018

24 Views
     (0 Rating)

 

"ਮੁਕਤੀ ਦਿਲਾਏ ਯਿਸ਼ੂ ਨਾਮੁ" ਦਿਸੰਬਰ 07, 2018 
"ਮੈਂ ਆਪਣੀ ਪਿੱਠ ਮਾਰਨ ਵਾਲਿਆਂ ਨੂੰ ਅਤੇ
ਆਪਣੀਆਂ ਗੱਲ਼ਾਂ ਦਾੜੀ ਪੁੱਟਣ ਵਾਲਿਆਂ ਨੂੰ ਦਿੱਤੀਆਂ,
ਮੈਂ ਆਪਣਾ ਮੂੰਹ ਸ਼ਰਮ ਅਤੇ ਥੁੱਕ ਤੋਂ
ਨਾ ਲੁਕਾਇਆ" |
(ਯਸ਼ਾਯਹ 50:6)
ਪੁੱਤਰ ਤੁਸੀਂ ਮੇਰੇ ਪਾਸ ਆਓ ਅਤੇ ਸੁਣੋ, ਮੇਰੀ ਅਵਾਜ਼ ਉੱਤੇ ਕੱਨ ਲਾਓ ਅਤੇ ਮੇਰੀਆਂ ਭਰਪੂਰ ਅਸ਼ਿਸ਼ਾਂ ਪਾਓ। ਤੁਸੀਂ ਆਪਣੇ ਘਰਾਂ ਵਿੱਚ ਬੈਠੇ ਹੋਏ ਆਪਣੇ ਸ੍ਰਿਸ਼ਟੀਕਰਤਾ ਨਾਲ ਅਨੰਦ ਭਰਪੂਰ ਹੋਕੇ ਸੰਗਤ ਕਰੋ। ਤੁਸੀਂ ਧਰਤੀ ਦੇ ਰਾਜਿਆਂ ਦੀ ਕਦੀ ਝਲਕ ਭੀ ਨਹੀਂ ਪਾ ਸਕਦੇ ਅਤੇ ਉਹਨਾ ਨਾਲ ਸੰਗਤ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ। ਸਮਾਜ ਦੇ ਬੜੇ ਲੋਕ ਭੀ ਇਕ ਅਨੁਸ਼ਾਸ਼ਨ ਅਧੀਨ ਹੋਕੇ ਹੀ ਉਹਨਾ ਨਾਲ ਮੁਲਾਕਾਤ ਕਰ ਸਕਦੇ ਹਨ।
ਪੁੱਤਰ ਮੈਂ ਸਾਰੀ ਸ੍ਰਿਸ਼ਟੀ ਦਾ ਰਚਨਹਾਰ, ਰਾਜਿਆਂ ਦਾ ਰਾਜਾ ਸਦਾ ਤੁਹਾਡੀ ਪਹੁੰਚ ਵਿੱਚ ਹਾਂ। ਮੈ ਸਦਾ ਤੁਹਾਡੇ ਨਾਲ ਹਾਂ ਭਾਵੇਂ ਤੁਸੀਂ ਕਿਤੇ ਭੀ ਹੋਵੋ। ਤੁਹਾਨੂ ਕੁਝ ਭੀ ਮੇਰੇ ਤੋਂ ਜੁਦਾ ਨਹੀਂ ਕਰ ਸਕਦਾ।
ਪੁੱਤਰ ਜਦੋਂ ਮੈ ਸਲੀਵ ਉੱਤੇ ਚਿੱਲਾਇਆ ਸੀ ਕਿ ਸਭ ਪੂਰਾ ਹੋ ਗਿਆ, ਠੀਕ ਉਦੋਂ ਮੰਦਿਰ ਦਾ ਪੜਦਾ ਦੋ ਹਿੱਸਿਆਂ ਵਿੱਚ ਉੱਤੋਂ ਥੱਲੇ ਤੱਕ ਫਟ ਗਿਆ। ਇਸ ਤਰਾਂ ਤੁਹਾਡੇ ਲਈ ਮੈਨੂ ਮਿਲਣ ਦਾ ਰਾਹ ਸਦਾ ਲਈ ਖੁੱਲ ਗਿਆ। ਹੁਣ ਤੁਸੀਂ ਮੈਨੂ ਆਹਮੋ ਸਾਹਮਣੇ ਮਿਲ ਸਕਦੇ ਹੋ ਅਤੇ ਮੇਰੇ ਨਾਲ ਵਾਰਤਾਲਾਪ ਕਰ ਸਕਦੇ ਹੋ। ਤੁਹਾਨੂ ਕਿਸੇ ਵਿਚੋਲੇ ਦੀ ਜਾਂ ਪਾਦਰੀ ਦੀ ਲੋੜ ਭੀ ਨਹੀਂ ਹੈ। ਪੁੱਤਰ ਮੈਂ ਰਾਜਿਆਂ ਦਾ ਰਾਜਾ ਸਦਾ ਤੁਹਾਡੇ ਸੰਗ ਹਾਂ।
"ਪਰਮੇਸ਼ਵਰ ਸਾਡੇ ਉੱਤੇ ਦਯਾ ਕਰੇ ਅਤੇ
ਸਾਨੂੰ ਬਰਕਤ ਦੇਵੇ, ਅਤੇ
ਆਪਣਾ ਮੁਖੜਾ ਸਾਡੇ ਉੱਤੇ
ਚਮਕਾਵੇ" |
(ਜ਼ਬੂਰ 67:1)
ਵਚਨ: ਯਸ਼ਾਯਹ 50:6, ਯਸ਼ਾਯਹ 52:2-3, ਯੁਹੰਨਾ 19:30, ਮਤੀ 27:50 -51, ਜ਼ਬੂਰ 67:1
www.punjabichristianfellowship.org