Search in Videos, Members, Events, Audio Files, Photos and Blogs Search

Punjabi Christian Fellowship|United States

BE PARTNER WITH US TO REACH THE PUNJABI WORLD IN THE WORLD www.punjabichristianfellowship.org

My Prayer

1 I lift up my eyes to you, to you whose throne is in heaven. 2 As the eyes of slaves look to the hand of their master, as the eyes of a maid look to the hand of her |more

Join in Prayer

Kids Pastor

Youth Pastor

Worship Pastors

Staff Members

Senior Pastors

Leadership Members

Associate Pastors

Members

Member of

Community ads

My Blog

«back

"ਮੁਕਤੀ ਦਿਲਾਏ ਯਿਸ਼ੂ ਨਾਮੁ" ਜਨਵਰੀ 8, 2019

Jan 08, 2019

20 Views
     (0 Rating)

"ਮੁਕਤੀ ਦਿਲਾਏ ਯਿਸ਼ੂ ਨਾਮੁ" ਜਨਵਰੀ 8, 2019 
ਪੁੱਤਰ ਤੁਸੀਂ ਕਦੀ ਭੀ ਮੇਰੇ ਨਜਦੀਕੀ ਅਤੇ ਨਿਜੀ ਰਿਸ਼ਤੇ ਨੂ ਅਧਿਕਾਰ ਮੰਨ ਕੇ ਨਾ ਚੱਲੋ ਬਲਕਿ ਇਹ ਨੂੰ ਮੇਰੀ ਕਿਰਪਾ ਸਮਝੋ ਕਿ ਮੈਂ ਤੁਹਾਨੂੰ ਚੁਣਿਆ ਹੈ। ਤੁਸੀਂ ਮੇਰੀ ਸੰਗਤ ਦੀ ਬਖਸ਼ਿਸ਼ ਦਾ ਅਨੰਦੁ ਪ੍ਰਾਪਤ ਕਰੋ ਅਤੇ ਸਦਾ ਦੇ ਲਈ ਮੇਰੇ ਮਹਿਮਾ ਦੇ ਚਾਨਣ ਵਿੱਚ ਰਹਿਣ ਲਈ ਦੁਆ ਕਰਦੇ ਰਹੋ। ਪੁੱਤਰ ਮਨੁਖਾਂ ਵਿੱਚੋਂ ਤੁਹਾਨੁ ਬਹੁਤ ਨੇਹ ਕਰਨ ਵਾਲੇ ਸੰਬੰਧੀ ਜਾਂ ਦੋਸਤ ਮਿੱਤਰ ਹੋਣਗੇ ਜਿਹੜੇ ਅਕਸਰ ਤੁਹਾਨੂੰ ਤਿਆਗ ਦਿੰਦੇ ਹਨ ਪਰ ਮੈਂ ਤੁਹਾਨੂੰ ਕਦੀ ਨਹੀਂ ਤਿਅਗਾਂਗਾ ਅਤੇ ਕਦੀ ਨਹੀਂ ਛੱਡਾਂਗਾ। ਜੇਕਰ ਤੁਸੀਂ ਵਿਸ਼ਵਾਸ ਵਿਚ ਕਮਜ਼ੋਰ ਹੋ ਜਾਓ ਅਤੇ ਮੇਰੇ ਤੋਂ ਵੱਖਰੇ ਭੀ ਹੋ ਜਾਓ ਤਾਂ ਭੀ ਮੈਂ ਤੁਹਾਡੀ ਭਾਲ ਕਰਾਂਗਾ ਅਤੇ ਤੁਹਾਨੂੰ ਮੁੜ ਵਾਪਿਸ ਲਿਆਵਾਂਗਾ। ਪੁੱਤਰ ਤੁਹਾਨੂੰ ਪਿਆਰ ਕਰਨਾ ਮੇਰਾ ਸੁਭਾਉ ਹੈ ਅਤੇ ਉਹ ਸੁਭਾਉ ਮਨੁਖਾਂ ਦੀ ਤਰਾਂ ਨਹੀਂ ਬਦਲਦਾ ਕਿਓਂਕਿ ਮੇਰੇ ਰਾਹ ਅਤੇ ਮੇਰੇ ਖਿਆਲ ਤੁਹਾਥੋਂ ਵੱਖਰੇ ਅਤੇ ਉੱਚੇ ਹਨ।
ਪੁੱਤਰ ਇਸ ਤੋਂ ਇਲਾਵਾ ਕੋਈ ਭੀ ਤੁਹਾਨੂ ਦਿਲ, ਦਿਮਾਗ ਅਤੇ ਆਤਮਾ ਦੀ ਗਹਿਰਾਈ ਤੋਂ ਨਹੀਂ ਜਾਣ ਸਕਦਾ ਪਰ ਮੈਂ ਜਾਣਦਾ ਹਾਂ ਕਿਓਂਕਿ ਮੈਂ ਤੁਹਾਨੂੰ ਆਪਣੇ ਹੱਥਾਂ ਨਾਲ ਆਪਣੀ ਸੂਰਤ ਵਿਚ ਰਚਿਆ ਹੈ। ਪੁੱਤਰ ਮੈਂ ਤੁਹਾਡੇ ਵਾਰੇ ਸਭ ਕੁਝ ਜਾਣਦਾ ਹਾਂ ਇਥੋਂ ਤਕ ਕਿ ਤੁਹਾਡੇ ਸਿਰ ਦੇ ਵਾਲ ਭੀ ਮੇਰੇ ਗਿਣੇ ਹੋਏ ਹਨ। 
ਪੁੱਤਰ ਜਗਤ ਵਿਚ ਬਹੁਤ ਸਾਰੇ ਲੋਕ ਆਪਣਾ ਪੂਰਾ ਜੀਵਨ ਜਾਂ ਆਪਣੀ ਸਮਰੱਥ ਦਾ ਵੱਡਾ ਹਿੱਸਾ ਕਿਸੇ ਪਿਆਰੇ ਨੂ ਲੱਭਣ ਤੇ ਖਰਚ ਦਿੰਦੇ ਹਨ ਪਰ ਮੈਂ ਸਦਾ ਤੁਹਾਡੇ ਸੰਗ ਹਾਂ ਕਿਓਂਕਿ ਤੁਸੀਂ ਮੇਰੇ ਚੁਣੇ ਹੋਏ ਹੋ। ਮੈਂ ਤੁਹਾਡਾ ਮੁਕਤੀਦਾਤਾ ਹਾਂ ਅਤੇ ਮੈਂ ਤੁਹਾਨੂੰ ਨਵਾਂ ਜੀਵਨ ਦੇਣ ਲਈ ਤੁਹਾਡਾ ਬੱਟਾ ਬਣ ਕੇ ਸਲੀਵ ਉੱਤੇ ਮਰਿਆ। ਤੁਹਾਡਾ ਮੇਰੇ ਨਾਲ ਇੰਨਾ ਗੂਹੜਾ ਰਿਸ਼ਤਾ ਹੈ ਕਿ ਤੁਹਾਡਾ ਮੇਰੇ ਵਿੱਚ ਵਿਸ਼ਵਾਸ਼ ਦਾ ਬੀਜ ਤੁਹਾਡੇ ਅੰਦਰ ਪੁੰਗਰਦਾ ਹੈ ਅਤੇ ਉਹ ਇਕ ਵੱਡੇ ਪੇੜ ਦਾ ਰੂਪ ਧਾਰਣ ਕਰਦਾ ਹੈ। ਉਸ ਉਪਰੰਤ ਮੇਰੀ ਪਵਿੱਤਰਤਾ ਤੁਹਾਡੇ ਲਈ ਅਨੰਤਕਾਲ ਦਾ ਜੀਵਨ ਲੈਕੇ ਤੁਹਾਡੇ ਵਿਚ ਵਸਦੀ ਹੈ ਅਤੇ ਮੈਂ ਤੁਹਾਡੇ ਅੰਦਰ ਆਪਣਾ ਘਰ ਬਣਾ ਲੈਂਦਾ ਹਾਂ। ਪੁੱਤਰ ਇਹੀ ਮੇਰੇ ਅਤੇ ਤੁਹਾਡੇ ਪਿਆਰ ਦੀ ਅਦਭੁਤ ਕਹਾਣੀ ਹੈ। ਪੁੱਤਰ ਮੈਂ ਤੁਹਾਡੀ ਆਤਮਾ ਨੂ ਸਦਾ ਲਈ ਪਿਆਰ ਕਰਨ ਵਾਲਾ ਤੁਹਾਨੂ ਗਹਿਰਾਈ ਤੋਂ ਜਾਂਚਦਾ ਹਾਂ ਅਤੇ ਮੇਰਾ ਤੁਹਾਡੇ ਨਾਲ ਪਿਆਰ ਸਦਾ ਦਾ ਹੈ।
ਮੇਰੇ ਬਾਲਮ ਦੀ ਆਵਾਜ਼; ਦੇਖੋ ਉਹ ਆ ਰਿਹਾ ਹੈ,
ਪਹਾੜਾਂ ਦੇ ਉੱਪਰ ਦੀਂ ਛਾਲਾਂ ਮਾਰਦਿਆਂ ਹੋਇਆਂ 
ਅਤੇ ਟਿੱਬਿਆਂ ਉੱਤੋਂ ਦੀ ਕੁੱਦਦਿਆਂ ਹੋਇਆਂ | 
(ਸ਼੍ਰੇਸ਼ਠ ਗੀਤ 2:8)  
ਵਚਨ: ਜ਼ਬੂਰ 55:8-9, ਉਤਪਤੀ 2:7, ਲੁਕਾ 12:7, ਯੂਹੰਨਾ 1:12, ਰੋਮੇਓ 10:13, 2 ਕੁਰਨਥੀਆਂ 5:17
www.punjabichristianfellowship.org 