Search in Videos, Members, Events, Audio Files, Photos and Blogs Search

Punjabi Christian Fellowship|United States

BE PARTNER WITH US TO REACH THE PUNJABI WORLD IN THE WORLD www.punjabichristianfellowship.org

My Prayer

1 I lift up my eyes to you, to you whose throne is in heaven. 2 As the eyes of slaves look to the hand of their master, as the eyes of a maid look to the hand of her |more

Join in Prayer

Kids Pastor

Youth Pastor

Worship Pastors

Staff Members

Senior Pastors

Leadership Members

Associate Pastors

Members

Member of

Community ads

My Blog

«back

"ਮੁਕਤੀ ਦਿਲਾਏ ਯਿਸ਼ੂ ਨਾਮੁ" ਜਨਵਰੀ 9, 2019

Jan 09, 2019

119 Views
     (0 Rating)

"ਮੁਕਤੀ ਦਿਲਾਏ ਯਿਸ਼ੂ ਨਾਮੁ" ਜਨਵਰੀ 9, 2019 
"ਹੇ ਪਰਮੇਸ਼ਵਰ ਮੇਰਿਆਂ ਪਾਪਾਂ ਵਲੋਂ ਮੂੰਹ ਫੇਰ ਲੈ ਅਤੇ
ਮੇਰੀਆਂ ਸਾਰੀਆਂ ਬਦੀਆਂ ਨੂੰ ਮਿਟਾ ਦੇਹ" | 
(ਜ਼ਬੂਰ 51:9)
ਪੁੱਤਰ ਤੁਸੀਂ ਮੇਰੀ ਅਰਾਧਨਾ ਕਰੋ ਕਿਓੰਕੇ ਅਰਾਧਨਾ ਦੇ ਯੋਗ ਕੇਵਲ ਮੈਂ ਹਾਂ। ਮੈਂ ਸ੍ਰਿਸ਼ਟੀ ਦਾ ਰਚਨਹਾਰ ਪਰਮੇਸ਼ਵਰ, ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੁ ਹਾਂ। ਪੁੱਤਰ ਮੇਰਾ ਵਾਸ ਅਛੋਹ ਮਹਿਮਾ ਦੇ ਚਾਨਣ ਵਿੱਚ ਹੈ। ਰਾਹ ਸਚਾਈ ਅਤੇ ਜੀਵਨ ਮੈਂ ਹਾਂ ਅਤੇ ਕੋਈ ਭੀ ਮੇਰੇ ਤੋਂ ਬਿਨਾ ਪਿਤਾ ਕੋਲ ਨਹੀਂ ਜਾਂਦਾ। ਮੈਂ ਤੁਹਾਨੂੰ ਭਾਲਣ ਵਾਸਤੇ ਇਸ ਜਗਤ ਵਿਚ ਆਇਆ ਅਤੇ ਅੱਜ ਭੀ ਮੈਂ ਤੁਹਾਨੂੰ ਆਵਾਜ਼ਾਂ ਮਾਰਦਾ ਹਾਂ ਕਿ "ਹੇ ਥੱਕੇ ਹਾਰੇ ਅਤੇ ਬੋਝ ਹੇਠ ਦੱਬੇ ਹੋਏਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਿਆਂਗਾ"।
ਪੁੱਤਰ ਤੁਸੀਂ ਖੁਦ ਨੂ ਜੱਦੋ ਜਹਿਦ ਰਾਹੀਂ ਪਵਿੱਤਰ ਕਰਨ ਦੇ ਬੇਅਰਥ ਯਤਨ ਨਾ ਕਰੋ। ਤੁਹਾਡੇ ਮੁਢਲੇ ਮਾਪਿਆਂ ਨੇ ਸ਼ੈਤਾਨ ਵਲੋਂ ਵਰਗਲਾਏ ਜਾਣ ਤੇ ਆਪਣੇ ਨੰਗ ਨੂੰ ਢਕਣ ਦੇ ਲਈ ਫਗੂੜੀ ਦੇ ਪੱਤੇ ਆਪਣੇ ਬਦਨ ਉੱਤੇ ਲਪੇਟ ਲਏ ਸਨ। ਪਰ ਉਹਨਾਂ ਦੇ ਭੁਲੇਖੇ ਨੂੰ ਦੂਰ ਕਰਨ ਦੇ ਲਈ ਮੈਂ ਉਸੇ ਵੇਲੇ ਉਹਨਾਂ ਨੂੰ ਜਾਨਵਰ ਦੀ ਖੱਲ ਦੇ ਕੱਪੜੇ ਪੁਆਏ ਕਿਓਂਕਿ ਗੁਨਾਹਾਂ ਦੀ ਮਾਫੀ ਕੇਵਲ ਨਿਰਦੋਸ਼ ਦੇ ਲਹੂ ਵਿਚ ਹੈ।
ਪੁੱਤਰ ਉਸ ਤੋਂ ਬਾਦ ਸ਼ੈਤਾਨ ਦੇ ਬਹਿਕਾਵੇ ਵਿਚ ਜਗਤ ਦੇ ਲੋਕਾਂ ਨੇ ਮੇਰੀ ਹੋਂਦ ਤੋਂ ਮੁੱਕਰ ਕੇ ਖੁਦ ਉੱਤੇ ਭਰੋਸਾ ਕੀਤਾ ਅਤੇ ਬਾਬਿਲੋਨੀਆ ਵਿਚ ਇੱਕ ਮੀਨਾਰ ਉਸਾਰਨ ਦੇ ਭੀ ਯਤਨ ਕੀਤੇ ਕਿ ਉਹ ਉਸ ਦੀ ਸੀੜੀ ਰਾਹੀਂ ਸੁਰਗ ਵਿਚ ਪਹੁੰਚ ਜਾਣਗੇ। ਇਸ ਉੱਤੇ ਮੈਂ ਉਹਨਾਂ ਦੀਆਂ ਜ਼ੁਬਾਨਾਂ ਉਲਝਾ ਦਿੱਤੀਆਂ ਅਤੇ ਉਹਨਾਂ ਨੂੰ ਧਰਤੀ ਉੱਤੇ ਵਿਖੇਰ ਦਿੱਤਾ। ਜਦੋਂ ਉਹ ਬਾਬਲ ਦਾ ਮੀਨਾਰ ਬਣਾਣ ਵਿਚ ਕਾਮਯਾਬ ਨਹੀਂ ਹੋਏ ਤਾਂ ਸ਼ੈਤਾਨ ਨੇ ਉਹਨਾਂ ਨੂੰ ਫਿਰ ਉਕਸਾਇਆ ਅਤੇ ਉਹਨਾਂ ਨੇ ਮੂਰਤੀਆਂ ਅਤੇ ਪੋਥੀਆਂ ਨੂੰ ਮੇਰੀ ਜਗਾਹ ਦੇ ਦਿੱਤੀ ਅਤੇ ਉਹਨਾਂ ਦੀ ਪੂਜਾ ਕਰਨੀ ਆਰੰਭ ਕਰ ਦਿੱਤੀ। ਜਗਤ ਵਿਚ ਅਣਗਿਣਤ ਝੂਠੇ ਨਬੀ ਆ ਗਏ ਜਿਹਨਾਂ ਨੇ ਜਗਤ ਦੇ ਲੋਕਾਂ ਨੂੰ ਭਰਮਾਂ ਕੇ ਨਰਕ ਵਲ ਧੱਕਣ ਦਾ ਕਮ ਕੀਤਾ।
ਪੁੱਤਰ ਜਗਤ ਦੀ ਪਵਿੱਤਰਤਾ ਦੇ ਲਈ ਮੈਂ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ ਜਿਸਨੇ ਪਾਪੀਆਂ ਦੀ ਸਜ਼ਾ ਆਪਣੇ ਉੱਤੇ ਲਈ ਅਤੇ ਸਲੀਵ ਉੱਤੇ ਮਰਿਆ ਪਰ ਜਗਤ ਦੇ ਲੋਕਾਂ ਨੇ ਉਸ ਵਿਚ ਭੀ ਵਿਸ਼ਵਾਸ ਨਾ ਕੀਤਾ। ਪਰ ਜਿੰਨਿਆਂ ਨੇ ਉਸ ਵਿਚ ਵਿਸ਼ਵਾਸ ਕੀਤਾ ਉਹ ਬਚਾਏ ਗਏ ਅਤੇ ਉਹ ਅਨੰਤਕਾਲ ਦਾ ਜੀਵਨ ਪਾਣਗੇ ਪਰ ਅਵਿਸ਼ਵਾਸੀਆਂ ਉੱਤੇ ਪਰਤਾਵਾ ਆਉਣ ਵਾਲਾ ਹੈ। ਪੁੱਤਰ ਜਗਤ ਦੇ ਅੰਤ ਵਿਚ ਪਰਤਾਵੇ ਵੇਲੇ ਵਿਸ਼ਵਾਸੀ ਮੇਰੇ ਘਰ ਲਈ ਉਠਾ ਲਏ ਜਾਣਗੇ ਅਤੇ ਅਵਿਸ਼ਵਾਸੀਆਂ ਨੂੰ ਗੰਧਕ ਦੀ ਭੱਠੀ ਵਿਚ ਸਦਾ ਦੀ ਮਿਰਤੁ ਦਿੱਤੀ ਜਾਵੇਗੀ।
ਮੈਂ ਨਹੀਂ ਚਾਹੁੰਦਾ ਕਿ ਕੋਈ ਭੀ ਰੂਹ ਨਸ਼ਟ ਹੋਵੇ ਇਸੇ ਲਈ ਮੈਂ ਅੱਜ ਭੀ ਤੁਹਾਨੂੰ ਬੁਲਾ ਰਿਹਾ ਹਾਂ ਕਿ "ਹੇ ਥੱਕੇ ਹਾਰੇ ਅਤੇ ਬੋਝ ਹੇਠ ਦੱਬੇ ਹੋਏਓ, ਮੇਰੇ ਕੋਲ ਆਓ ਮੈਂ ਤੁਹਾਨੂ ਆਰਾਮ ਦਿਆਂਗਾ"।
ਮੈਂ ਤੁਹਾਡੇ ਬੂਹੇ ਖੜਕਾਂਦਾ ਹਾਂ ਤਾਂਕਿ ਤੁਸੀਂ ਖੋਲੋ ਅਤੇ ਬਚਾਏ ਜਾਵੋ। ਤੁਹਾਡੇ ਲਈ ਹਾਲੇ ਭੀ ਵੇਲਾ ਹੈ ਕਿ ਤੁਸੀਂ ਪਾਪਾਂ ਤੋਂ ਤੋਬਾ ਕਰੋ ਅਤੇ ਮੇਰੇ ਵਲ ਮੁੜੋ ਤਾਂਕਿ ਤੁਸੀਂ ਬਚਾਏ ਜਾਓ।
"ਜਦੋਂ ਤੱਕ ਤੁਸੀਂ ਪਾਣੀ ਅਤੇ ਆਤਮਾ ਤੋਂ ਦੁਬਾਰਾ ਜਨਮ ਨਹੀਂ ਲੈਂਦੇ ਤੁਸੀਂ ਮੇਰੇ ਰਾਜ ਵਿਚ ਵੜ ਨਹੀਂ ਸਕਦੇ"। (ਯੁਹੰਨਾ 3:5)
ਚਿਤਾਵਨੀ: -  ਸਰੀਰ ਦੇ ਕਮ ਜਿਹੜੇ ਨਰਕ ਵਲ ਧੱਕਦੇ ਹਨ ਉਹ ਇਹ ਹਨ ਹਰਾਮਕਾਰੀ, ਗੰਦ ਮੰਦ ਬਕਣਾ, ਲੁੱਚਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀ, ਫੁੱਟਾਂ, ਬਿਦਿਤਾਂ, ਖਾਰ, ਨਸ਼ੇ, ਬਦਮਸਤੀਆਂ ਅਤੇ ਇਹੋ ਜਿਹੇ ਹੋਰ ਕਮ। ਜਿਹੜੇ ਇਹ ਕਮ ਕਰਦੇ ਹਨ ਉਹ ਪਰਮੇਸ਼ਵਰ ਦਾ ਰਾਜ ਨਹੀਂ ਵੇਖਣਗੇ। 
ਵਚਨ: - ਜ਼ਬੂਰ 51:9, ਗਲਤੀਆਂ 5:19-21, ਯੁਹੰਨਾ 3:5, 1 ਤਿਮੋਥੀ 6:15 -16, ਯਸ਼ਾਯਾਹ 55:8-9, ਪ੍ਰਕਾਸ਼ ਦੀ ਪੋਥੀ 22:15, ਮਤੀ 11:28, ਉਤਪਤੀ ਚੈਪਟਰ 11, ਯੁਹੰਨਾ 14:6
www.punjabichristianfellowship.org  