Search in Videos, Members, Events, Audio Files, Photos and Blogs Search

Punjabi Christian Fellowship|United States

BE PARTNER WITH US TO REACH THE PUNJABI WORLD IN THE WORLD www.punjabichristianfellowship.org

My Prayer

1 I lift up my eyes to you, to you whose throne is in heaven. 2 As the eyes of slaves look to the hand of their master, as the eyes of a maid look to the hand of her |more

Join in Prayer

Kids Pastor

Youth Pastor

Worship Pastors

Staff Members

Senior Pastors

Leadership Members

Associate Pastors

Members

Member of

Community ads

My Blog

«back

"ਮੁਕਤੀ ਦਿਲਾਏ ਯਿਸ਼ੂ ਨਾਮੁ" ਜਨਵਰੀ 12, 2019

Jan 12, 2019

105 Views
     (0 Rating)

"ਮੁਕਤੀ ਦਿਲਾਏ ਯਿਸ਼ੂ ਨਾਮੁ" ਜਨਵਰੀ 12, 2019  
ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹਨੂੰ ਉੱਤਰ ਦਿਆਂਗਾ। 
ਦੁੱਖ ਵਿਚ ਮੈਂ ਉਹਦੇ ਅੰਗ ਸੰਗ ਰਹਾਂਗਾ। 
ਮੈਂ ਉਸਨੂੰ ਛੁਡਾਵਾਂਗਾ ਅਤੇ ਉਹਨੂੰ ਆਦਰ ਦਿਆਂਗਾ। 
(ਜ਼ਬੂਰ 91:15) 
 ਪੁੱਤਰ ਤੂੰ ਆਪਣੇ ਪੂਰੇ ਮਨ ਅਤੇ ਪੂਰੇ ਦਿਲ ਨੂ ਖੋਲ ਤਾਂਕਿ ਤੂੰ ਪੂਰੀ ਤਰਾਂ ਮੇਰੇ ਭਰਪੂਰ ਪਿਆਰ ਨੂ ਪ੍ਰਾਪਤ ਕਰ ਸਕੇ। ਮੇਰੇ ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਮੇਰੇ ਪਿਆਰ ਨੂ ਪ੍ਰਾਪਤ ਕਰਨ ਦੀ ਜਾਂਚ ਨਹੀ ਸਿੱਖੀ, ਉਹ ਮੇਰੇ ਪਿਆਰ ਤੋਂ ਵਾਂਝੇ ਰਹਿ ਜਾਂਦੇ ਹਨ। ਮੇਰਾ ਪਿਆਰ ਪ੍ਰਾਪਤ ਕਰਨਾ ਕੇਵਲ ਪੂਰਣ ਵਿਸ਼ਵਾਸ ਰਾਹੀਂ ਹੀ ਸੰਭਵ ਹੈ ਅਤੇ ਇਸ ਲਈ ਤੁਹਾਨੂੰ ਆਪਣੀ ਹੋਂਦ ਤੋਂ ਮੁੱਕਰ ਜਾਣਾ ਜ਼ਰੂਰੀ ਹੈ। ਪੁੱਤਰ ਤੁਸੀਂ ਵਿਸ਼ਵਾਸ ਕਰੋ ਮੇਰਾ ਤੁਹਾਡੇ ਨਾਲ ਪਿਆਰ ਸੀਮਾ ਰਹਿਤ ਅਤੇ ਅਨੰਤਕਾਲ ਲਈ ਹੈ। ਇਸ ਨੂ ਪ੍ਰਾਪਤ ਕਰਨ ਦੇ ਲਈ ਇਹ ਜਰੂਰੀ ਹੈ ਕਿ ਤੁਸੀਂ ਖੁਦ ਨੂ ਅਨੁਸ਼ਾਸ਼ਨ ਅਧੀਨ ਕਰਕੇ ਆਪਣੇ ਮਨ ਨੂੰ ਮੇਰੇ ਵਿੱਚ ਵਿਸ਼ਵਾਸ ਕਰਨ ਲਈ ਨਿਯਮਿਤ ਕਰੋ। ਤੁਸੀਂ ਪੂਰਣ ਭਰੋਸੇ ਨਾਲ ਮੇਰੇ ਕੋਲ ਆਓ ਅਤੇ ਵਿਸ਼ਵਾਸ ਕਰੋ, ਦੇਖੋ ਮੈ ਤੁਹਾਡੇ ਲਈ ਬਾਹਵਾਂ ਫੈਲਾਈ ਖੜਾ ਹਾਂ।
ਪੁੱਤਰ ਯਾਦ ਰੱਖੋ ਸ਼ੈਤਾਨ ਝੂਠਿਆਂ ਦਾ ਸਰਦਾਰ ਹੈ। ਤੁਹਾਡੇ ਮਨ ਵਿੱਚ ਚਲ ਰਹੀ ਝੂਠ ਅਤੇ ਛੱਲ ਕਪਟ ਦੀਆਂ ਸੋਚਾਂ ਦੀ ਲੜੀ ਉਸੇ ਵਲੋਂ ਹੈ। ਉਸਨੂ ਪਛਾਣੋ ਅਤੇ ਉਸ ਤੋਂ ਖੁਦ ਨੂੰ ਵੱਖਰਾ ਕਰੋ। ਉਸਦਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਕਿ ਉਹ ਤੁਹਾਨੂ ਮੇਰੇ ਵਿੱਚ ਵਿਸ਼ਵਾਸ ਨੂ ਬੇਅਰਥ ਦੱਸੇ ਅਤੇ ਤੁਹਾਨੂ ਮੇਰੇ ਤੋਂ ਬੇਮੁਖ ਕਰੇ। ਪੁੱਤਰ ਇਹਨਾ ਝੂਠਾਂ ਦਾ ਪੂਰੀ ਤਰਾਂ ਵਿਰੋਧ ਕਰੋ। ਕਦੀ ਭੀ ਸ਼ੈਤਾਨ ਦਿਆਂ ਵਹਿਕਾਵਿਆਂ ਨੂ ਹਲਕੇ ਹੱਥੀਂ ਨਾ ਲਵੋ। ਮੇਰੇ ਨਾਮ ਉੱਤੇ ਵਿਸ਼ਵਾਸ ਨਾਲ ਉਸਨੁ ਭਜਾਓ ਅਤੇ ਉਹ ਤੁਰੰਤ ਲੁਪਤ ਹੋ ਜਾਵੇਗਾ। ਪੁੱਤਰ ਤੁਸੀਂ ਮੇਰੇ ਨਜਦੀਕ ਆਓ ਅਤੇ ਮੇਰਾ ਪਿਆਰ ਤੁਹਾਨੂ ਆਪਣੀ ਬੁੱਕਲ ਵਿੱਚ ਲਪੇਟ ਲਵੇਗਾ।
ਆਰਜਾਂ ਦੇ ਵਾਧੇ ਨਾਲ ਮੈਂ 
ਉਹ ਦੀ ਨਿਸ਼ਾ ਕਰਾਂਗਾ ਅਤੇ 
ਉਹਨੂੰ ਆਪਣੀ ਮੁਕਤੀ ਦਿਆਂਗਾ। 
(ਜ਼ਬੂਰ 91:16)
ਵਚਨ: ਜ਼ਬੂਰ 91:15-16, ਅਫਸੀਆਂ 3:16-19
www.punjabichristianfellowship.org 