Search in Videos, Members, Events, Audio Files, Photos and Blogs Search

Punjabi Christian Fellowship|United States

BE PARTNER WITH US TO REACH THE PUNJABI WORLD IN THE WORLD www.punjabichristianfellowship.org

My Prayer

1 I lift up my eyes to you, to you whose throne is in heaven. 2 As the eyes of slaves look to the hand of their master, as the eyes of a maid look to the hand of her |more

Join in Prayer

Kids Pastor

Youth Pastor

Worship Pastors

Staff Members

Senior Pastors

Leadership Members

Associate Pastors

Members

Member of

Community ads

My Blog

«back

"ਮੁਕਤੀ ਦਿਲਾਏ ਯਿਸ਼ੂ ਨਾਮੁ" ਅਪ੍ਰੈਲ 21, 2019

Apr 21, 2019

43 Views
     (0 Rating)

"ਮੁਕਤੀ ਦਿਲਾਏ ਯਿਸ਼ੂ ਨਾਮੁ" ਅਪ੍ਰੈਲ 21, 2019 
ਹੇ ਯਹੋਵਾਹ,
ਤੂੰ ਮੈਨੂੰ ਆਪਣੀ ਵਿਧੀਆਂ ਦਾ ਰਾਹ ਸਿਖਾ,
ਮੈਂ ਅੰਤ ਤਕ ਉਹਨੂੰ ਸੰਭਾਲੀ ਰਖਾਂਗਾ" | 
(ਜ਼ਬੂਰ 119:33) 
ਪੁੱਤਰ ਮੇਰੀ ਅਵਾਜ਼ ਸੁਣਨ ਲਈ ਤੁਸੀਂ ਆਪਣੇ ਸਾਰੇ ਫਿਕਰਾਂ ਨੂੰ ਮੇਰੇ ਉੱਤੇ ਸੁੱਟ ਦਿਉ। ਜੋ ਕੁੱਝ ਭੀ ਤੁਹਾਡਾ ਚਿੰਤਾ ਦਾ ਕਾਰਣ ਹੈ ਉਹ ਮੈਨੂ ਦੇ ਦਿਉ। ਇਸ ਤਰਾਂ ਮੇਰੀ ਖੋਜ ਵਲ ਤੁਹਾਡਾ ਰਾਹ ਸਾਫ਼ ਹੋ ਜਾਵੇਗਾ ਅਤੇ ਤੁਸੀਂ ਬਿਨਾ ਰੁਕਾਵਟ ਮੇਰਾ ਮਹਿਮਾਮਈ ਰੂਪ ਦੇਖ ਸਕੋਗੇ। ਤੁਸੀਂ ਮੇਰੀ ਹਾਜਰੀ ਵਿੱਚ ਸ਼ਾਂਤੀ ਨਾਲ ਬੈਠ ਜਾਉ ਤਾਂਕਿ ਮੇਰਾ ਚਾਨਣ ਤੁਹਾਨੂ ਮਹਿਮਾ ਦੇ ਅੰਦਰ ਲਪੇਟ ਲਵੇ ਅਤੇ ਤੁਹਾਡੇ ਅੰਦਰ ਦਾ ਹਨੇਰਾ ਹਟ ਜਾਵੇ। ਇਸ ਤਰਾਂ ਤੁਸੀਂ ਮੇਰੇ ਚਾਨਣ ਮੁਨਾਰੇ ਬਣ ਜਾਓ।
ਪੁੱਤਰ ਤੁਸੀਂ ਹਰ ਨਵੇਂ ਦਿਨ ਦਾ ਜੀ ਜਾਨ ਨਾਲ ਸੁਆਗਤ ਕਰੋ। ਯਾਦ ਰੱਖੋ ਕਿ ਤੁਹਾਡੇ ਜੀਵਨ ਉੱਤੇ ਕੇਵਲ ਮੇਰਾ ਅਧਿਕਾਰ ਹੈ ਕਿਓਂਕਿ ਜੀਵਨ ਦਾ ਸਰੋਤ ਮੈਂ ਹਾਂ। ਸੁਰਗ ਅਤੇ ਧਰਤੀ ਦਾ ਪੂਰਾ ਅਧਿਕਾਰ ਮੈਨੂ ਦਿੱਤਾ ਗਿਆ ਹੈ। ਤੁਹਾਡੇ ਲਈ ਅੱਜ ਦਾ ਦਿਨ ਮੈਂ ਹੀ ਰਚਿਆ ਹੈ ਅਤੇ ਤੁਸੀਂ ਇਸ ਵਿੱਚ ਮੇਰੀ ਹਾਜਰੀ ਦਾ ਭਰਪੂਰ ਆਨੰਦ ਦਾ ਅਨੁਭਵ ਕਰੋ ਅਤੇ ਅਨੰਦੁ ਉਤਸਵ ਵਿੱਚ ਆਨੰਦ ਪ੍ਰਾਪਤ ਕਰੋ। ਤੁਸੀਂ ਅੱਜ ਦੀਆਂ ਔਕੜਾ ਨੂ ਨਾ ਦੇਖੋ ਪਰ ਮੇਰੀਆਂ ਅੱਜ ਦੀਆਂ ਬਖਸ਼ਿਸ਼ਾਂ ਦਾ ਅਨੰਦੁ ਲਵੋ ਅਤੇ ਮੇਰਾ ਧਨਵਾਦ ਕਰੋ। ਮੇਰੇ ਨਾਲ ਤੁਸੀਂ ਹਰ ਹਾਲ ਵਿਚ ਅਨੰਦੁ ਕਰੋਗੇ। ਪੁੱਤਰ ਤੁਸੀਂ ਮੇਰੇ ਵਿਚ ਵਿਸ਼ਵਾਸ ਕਰੋ। ਹਰ ਭੈ ਨੂ ਮੇਰੇ ਉੱਤੇ ਸੁੱਟ ਦਿਉ ਅਤੇ ਮੇਰੀ ਅੰਨੰਤ ਸ਼ਾਂਤੀ ਵਿੱਚ ਜੀਉ ਕਿਓੰਕੇ ਜੀਵਨ ਮੇਰੇ ਵਿੱਚ ਹੈ। ਪੁੱਤਰ ਤੁਸੀਂ ਮੇਰੇ ਵਿੱਚ ਭਰਪੂਰ ਜੀਵਨ ਪਾਉਗੇ।
"ਹੇ ਮੇਰੇ ਪਰਮੇਸ਼ਵਰ, 
ਤੇਰੇ ਹੱਥਾਂ ਨੇ ਮੈਨੂੰ ਰਚਿਆ,
ਤੂੰ ਮੈਨੂੰ ਗਿਆਨ ਦੇਹ 
ਤਾਂਕਿ ਮੈਂ ਤੇਰੇ ਹੁਕਮਾਂ ਨੂੰ ਸਿਖਾਂ" | 
(ਜ਼ਬੂਰ 119:77)
ਵਚਨ: 1 ਪਤਰਸ 5:6-7, ਜ਼ਬੂਰ 118:24, 119:77 ਅਤੇ 119:33, 1 ਥਿਸਲੋਨੀਆਂ 5:18
www.punjabichristianfellowship.org

www.bibleimpact.com