<p style='margin:0px; text-align:center; font-size:16pt; font-weight:bold;'> You need Adobe Flash Player to see this video<br><br> <a href='http://www.macromedia.com/go/getflashplayer' style='text-align:center; font-size:16pt; font-weight:bold;'> Get the Flash Player</a></p>
Search in Videos, Members, Events, Audio Files, Photos and Blogs Search

Punjabi Christian Fellowship|United States

BE PARTNER WITH US TO REACH THE PUNJABI WORLD IN THE WORLD www.punjabichristianfellowship.org


My Prayer

1 I lift up my eyes to you, to you whose throne is in heaven. 2 As the eyes of slaves look to the hand of their master, as the eyes of a maid look to the hand of her |more

Join in Prayer

Community ads

My Blog

«back

ਚੀਨ ਦਾ ਕਰੋਨਾ ਵਾਇਰਿਸ

Mar 22, 2020

56 Views
     (0 Rating)

ਚੀਨ ਦਾ ਕਰੋਨਾ ਵਾਇਰਿਸ 

 

ਹੇ ਯਹੋਵਾਹ,

ਤੇਰੀ ਵੱਡੀ ਕਰੁਣਾ ਕਾਰਣ,

ਮੈਂ ਤੇਰੇ ਅੰਦਰ ਆਵਾਂਗਾ।

ਮੈਂ ਤੇਰੇ ਪਵਿੱਤਰ ਮੰਦਰ ਨੂੰ

ਡਰ ਅਤੇ ਸ਼ਰਧਾ ਨਾਲ 

ਆਪਣਾ ਸੀਸ ਝੁਕਾਵਾਂਗਾ। 

(ਜ਼ਬੂਰ 5:7)

 

ਯਹੋਵਾਹ ਪਰਮੇਸਰ ਕਰੁਣਾ ਨਿਧਾਨੁ ਪਰਮੇਸਰ ਦਯਾਲੁ ਪਰਮੇਸਰ ਕਿੰਨਾ ਮਿਹਰਵਾਨ ਹੈ ਕਿ ਉਸ ਦੀ ਕਰੁਣਾ ਉਸ ਦੁੱਖ ਦੀ ਘੜੀ ਤੋਂ ਕਿੰਨੀ ਪਹਿਲੋਂ ਆਈ ਕਿ ਅਸੀਂ ਅੱਜ ਦੇ ਕਰੋਨਾ ਦੇ ਆਤੰਕ ਤੋਂ ਭੀ ਬਚ ਗਏ ਕਿਓਂਕਿ ਸਾਡਾ ਕਰੁਣਾਮਈ ਪਰਮੇਸਰ ਆਦ ਤੋਂ ਸਾਡੇ ਸੰਗ ਸੰਗ ਹੈ | ਉਸ ਨੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਦਾ ਪ੍ਰਬੰਧ ਕਿੰਨੇ ਪਹਿਲੋਂ ਤੋਂ ਹੀ ਕਰ ਰੱਖਿਆ ਸੀ |

 

ਉਸ ਨੇ ਸਾਡੇ ਖਾਣਪੀਣ ਵਿੱਚ ਪਰਹੇਜ਼ ਵਾਸਤੇ ਸਾਨੂੰ ਲੇਵੀਆਂ ਦੀ ਪੋਥੀ ਅਧਿਆ 11 ਵਿੱਚ ਕੁੱਝ ਹਦਾਇਤਾਂ ਭੀ ਦਿੱਤੀਆਂ ਹਨ | ਜਿਹਨਾਂ ਰਾਹੀਂ ਸਾਨੂੰ ਗੰਦੇ ਜਾਨਵਰ ਅਤੇ ਪਰਿੰਦੇ ਖਾਣ ਦੀ ਮਨਾਹੀ ਕੀਤੀ | ਇਸ ਫਰਿਸ਼ਤ ਵਿੱਚ ਸੱਪ, ਉਕਾਬ, ਗਿਰਝਾਂ, ਮੱਛੀਮਾਰ, ਚਮਗਿੱਦੜ  ਆਦਿ ਦਰਜ ਹਨ | ਪਰ ਚੀਨ ਨੇਂ ਕਿਸੇ ਭੀ ਤਰਾਂ ਦਾ ਪਰਹੇਜ਼ ਰੱਖਣਾ ਬਾਜ਼ਿਬ ਨਹੀਂ ਸਮਝਿਆ | ਉਹ ਕੇਵਲ ਇੱਥੋਂ ਤੱਕ ਹੀ ਨਹੀਂ ਸਗੋਂ ਉਸ ਨੇ ਰੱਬ ਦੀ ਹੋਂਦ ਮੰਨਣ ਤੋਂ ਭੀ ਇਨਕਾਰ ਕੀਤਾ | ਭਰੂਣ ਹੱਤਿਆ ਤੋਂ ਉਸ ਨੇ ਪਕਵਾਨ ਬਣਾ ਲਏ | ਉਸ ਦੇ ਖਾਣ ਪੀਣ ਦੀ ਮੀਨੋ ਵਿੱਚੋਂ ਸ਼ਾਇਦ ਕੋਈ ਭੀ ਕੀੜਾ ਮਕੌੜੇ ਬਚ ਨਹੀ ਸਕਿਆ | ਰੱਬ ਦੇ ਵਿਰੋਧ ਵਿੱਚ ਉਹ ਇੱਥੋਂ ਤੱਕ ਅੱਗੇ ਵਧਿਆ ਕਿ ਉਸ ਦਾ ਇਤਿਹਾਸ ਮਸੀਹੀ ਭਾਈਚਾਰੇ ਨੂੰ ਖ਼ਾਸਕਰ ਮਸੀਹੀ ਮਿਸ਼ਨਰੀਆਂ ਨੂੰ ਸ਼ਹੀਦ ਕਰਨ ਵਿੱਚ ਸਭ ਤੋਂ ਅਧਿਕ ਕਲੰਕਿਤ ਹੈ |

 

ਮਿਸਰ ਵਿੱਚ ਫੈਰੋਹ ਵਲੋਂ ਇਸਰਾਏਲੀਆਂ ਉੱਤੇ ਕੀਤੇ ਗਏ ਅੱਤਿਆਚਾਰ ਦੀ ਤਰਜ਼ ਤੇ ਚੀਨ ਨੇ ਮਸੀਹੀਆਂ ਨੂੰ ਸ਼ਹੀਦ ਕੀਤਾ ਅਤੇ ਮਸੀਹੀਆਂ ਦੇ ਦਰਦਭਰੀ ਕਰਾਹਟ ਪਰਮੇਸਰ ਦੇ ਰਾਜ ਤੱਕ ਪੁੱਜੀ ਜਿਸ ਨਾਲ ਪਰਮੇਸਰ ਦਾ ਗੁੱਸਾ ਚੀਨ ਉੱਤੇ ਭੜਕ ਉੱਠਿਆ ਅਤੇ ਉਸ ਦੀਆਂ ਫੌਜਾਂ ਨੇ ਸਿੱਧਾ ਚੀਨ ਉੱਤੇ ਹੱਲਾ ਬੋਲ ਦਿੱਤਾ | ਚੀਨ ਜਿਹੜਾ ਆਪਣੀ ਅਰਥ ਵਿਵਸਥਾ ਨੂੰ ਸਭ ਤੋਂ ਅੱਗੇ ਲੈ ਜਾਣਾ ਚਾਹੁੰਦਾ ਸੀ ਇੱਕੋ ਝਟਕੇ ਨਾਸ਼ ਕੀਤਾ ਗਿਆ |

 

ਇਸ ਦੇ ਨਾਲ ਨਾਲ ਇੱਕ ਕਿਤਾਬ ਭੀ ਚਰਚਾ ਵਿੱਚ ਆਈ ਜਿਸਦਾ ਨੂੰ The Eye of Darkness ਹੈ ਜਿਸਦਾ ਲੇਖਕ Dean Koontz ਇੱਕ ਅਮ੍ਰੀਕੀਨ ਨਾਗਰਿਕ ਹੈ ਅਤੇ ਇਸ ਕਿਤਾਬ ਨੂੰ ਉਸ ਵਲੋਂ 1981 ਵਿੱਚ ਪਬਲਿਸ਼ ਕੀਤਾ ਗਿਆ ਸੀ | ਇਸੇ ਪੋਥੀ ਦੇ ਪੰਨਾ 353-356 ਉੱਤੇ ਦਰਜ ਹੈ ਕਿ ਚੀਨ ਨੇ ਵੁਹਾਨ ਸ਼ਹਿਰ ਦੀ ਪ੍ਰਯੋਗਸ਼ਾਲਾ ਵਿੱਚ ਇੱਕ ਵਾਇਰਸ ਵੁਹਾਨ 400 ਤਿਆਰ ਕੀਤਾ ਸੀ ਜਿਸ ਰਾਹੀਂ ਚੀਨ ਆਪਣੇ ਦੇਸ਼ ਦੀ ਗਰੀਬਾਂ ਦੀ ਅਬਾਦੀ ਨੂੰ ਮੁਕਾ ਦੇਣਾ ਚਾਹੁੰਦਾ ਸੀ ਤਾਂਕਿ ਚੀਨ ਇੱਕ ਅਮੀਰ ਦੇਸ਼ ਬਣ ਸਕੇ | ਉਸ ਦੇ ਨਾਲ ਨਾਲ ਉਸ ਦਾ ਇਹ ਮਕਸਦ ਭੀ ਸੀ ਕਿ ਚੀਨ ਇਸੇ ਵਾਇਰਸ ਨੂੰ ਆਪਣੇ ਦੁਸ਼ਮਣਾਂ ਦੇ ਵਿਰੁੱਧ ਹਥਿਆਰ ਦੇ ਰੂਪ ਵਿੱਚ ਇਸਤੇਮਾਲ ਕਰ ਸਕੇ | ਲਗਦਾ ਹੈ ਕਿ ਇਹ ਕਰੋਨਾ ਵਾਇਰਸ ਉਹੋ ਹੀ ਵਾਇਰਸ ਹੈ ਜਿਹੜਾ ਵੁਹਾਨ ਵਿੱਚ ਹੀ ਉਹਨਾਂ ਤੋਂ ਬੇਕਾਬੂ ਹੋ ਗਿਆ | ਇਸ ਵਾਇਰਸ ਨੇ ਚੀਨ ਨੂੰ ਨਸ਼ਟ ਕਰਨ ਦੇ ਨਾਲ ਨਾਲ ਧਰਤੀ ਉੱਤੇ ਸਾਰੇ ਦੇਸ਼ਾਂ ਨੂੰ ਨੁਕਸਾਨ ਪੁਜਾਇਆ ਹੈ |

 

ਯਹੋਵਾਹ ਵਲੋਂ ਸਾਨੂੰ ਉਸ ਦੇ ਬੱਚਿਆਂ ਨੂੰ ਸੁਰੱਖਿਆ ਦਾ ਭਰੋਸਾ

 

ਯਹੋਵਾਹ ਆਖਦਾ ਹੈ, “ਜੋ ਕੋਈ ਮੇਰੇ ਉੱਪਰ ਭਰੋਸਾ ਕਰਦਾ ਹੈ ਮੈਂ ਉਸ ਨੂੰ ਬਚਾ ਲਵਾਂਗਾ।

ਮੈਂ ਆਪਣੇ ਪੈਰੋਕਾਰਾਂ ਨੂੰ ਬਚਾਵਾਂਗਾ ਜਿਹੜੇ ਮੇਰੇ ਨਾਮ ਦੀ ਉਪਾਸਨਾ ਕਰਦੇ ਹਨ। (ਜ਼ਬੂਰ 91:14)

 

ਚੀਨ ਜਿਹੇ ਦੇਸ਼ਾਂ ਉੱਤੇ ਸਾਡੇ ਸੱਚੇ ਪਰਮੇਸਰ ਦਾ ਕਹਿਰ ਜਦੋਂ ਵ੍ਹਰਦਾ ਹੈ ਤਾਂ ਉਹ ਸਾਡੀ ਆਪਣੇ ਬੱਚਿਆਂ ਦੀ ਸੁਰੱਖਿਆ ਕਰਦਾ ਹੈ |

ਪਰਮੇਸਰ ਵਲੋਂ ਸਾਨੂੰ ਆਪਣੇ ਬੱਚਿਆਂ ਨੂੰ ਸੁਰੱਖਿਆ ਦੇ ਘੇਰੇ ਵਿੱਚ ਲੈ ਲੈਣਾ |  

 

ਮੇਰੇ ਲੋਕੋ, ਆਪਣੇ ਕਮਰਿਆਂ ਵਿੱਚ ਜਾਓ।

ਆਪਣੇ ਦਰਵਾਜ਼ੇ ਬੰਦ ਕਰ ਲਵੋ।

ਬੋੜੇ ਸਮੇਂ ਲਈ ਆਪਣੇ ਕਮਰਿਆਂ ਵਿੱਚ ਛੁਪ ਜਾਓ।

ਉਦੋਂ ਤੱਕ ਛੁੱਪੇ ਰਹੋ ਜਦੋਂ ਤੱਕ ਪਰਮੇਸ਼ੁਰ ਦਾ ਕਹਿਰ ਸ਼ਾਂਤ ਨਹੀਂ ਹੁੰਦਾ। 

(ਯਸ਼ਯਹ 26:20)

 

ਅੱਜ ਭੀ ਸਮਾਂ ਹੈ ਤੁਸੀਂ ਅੱਜ ਭੀ ਉਸ ਵਲ ਮੁੜ ਸਕਦੇ ਹੋ 

 

ਹੇ ਜਗਤ ਦੇ ਲੋਕੋ ਤੁਸੀਂ ਯਹੋਵਾਹ ਪਰਮੇਸਰ ਦੇ ਪ੍ਰਕੋਪ ਤੋਂ ਬਚਣ ਲਈ ਅੱਜ ਹੀ ਉਸ ਦੇ ਅੱਗੇ ਆਪਣੇ ਗੁਨਾਹਾਂ ਨੂੰ ਮੰਨ ਲਵੋ ਅਤੇ ਉਹ ਤੁਹਾਨੂੰ ਮਾਫ ਕਰ ਦੇਵੇਗਾ ਕਿਓਂਕਿ ਉਹ ਤੁਹਾਨੂੰ ਪਿਆਰ ਕਰਦਾ ਹੈ, ਤੁਸੀਂ ਉਸ ਵਲ ਮੁੜੋ ਅਤੇ ਤੁਸੀਂ ਭੀ ਉਸ ਦੇ ਪਰਿਵਾਰ ਵਿੱਚ ਸ਼ਾਮਿਲ ਹੋ ਜਾਵੋਗੇ ਅਤੇ ਉਸ ਵਲੋਂ ਬਚਾਏ ਜਾਵੋਗੇ |  


www.punjabichristianfellowship.org